ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਪੁਲਿਸ ਨੇ ਸੈਨਹੋਜੇ, ਕੈਲੀਫੋਰਨੀਆ ਵਿਚੋਂ ਅਗਵਾ ਕੀਤੀ 3 ਮਹੀਨੇ ਦੀ ਬੱਚੀ ਨੂੰ ਬਰਾਮਦ ਕਰਕੇ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲਿ ਆ ਹੈ। ਬੱਚੀ ਦਾ ਨਾਂ ਬਰੈਂਡਨ ਕਿਊਲਾਰ ਹੈ। ਘਟਨਾ ਸਮੇ ਘਰ ਵਿਚ ਬੱਚੀ ਦੀ ਦਾਦੀ ਮੌਜੂਦ ਸੀ ਤੇ ਉਸ ਦੀ ਮਾਂ ਕੰਮ 'ਤੇ ਗਈ ਹੋਈ ਸੀ। ਦਾਦੀ ਘਰ ਵਿਚੋਂ ਬਾਹਰ ਗਰੌਸਰੀ ਲੈਣ ਲਈ ਆਈ ਤਾਂ ਇਕ ਵਿਅਕਤੀ ਨੇ ਘਰ ਵਿਚ ਦਾਖਲ ਹੋ ਕੇ ਬੱਚੀ ਨੂੰ ਅਗਵਾ ਕਰ ਲਿਆ। ਪੁਲਿਸ ਵੱਲੋਂ ਜਾਰੀ ਤਸਵੀਰ ਵਿਚ ਇਕ ਵਿਅਕਤੀ ਕੁਝ ਛੁਪਾ ਕੇ ਲਿਜਾ ਰਿਹਾ ਨਜਰ ਆ ਰਿਹਾ ਹੈ ਜਿਸ ਬਾਰੇ ਸ਼ੱਕ ਹੈ ਕਿ ਇਹ ਹੀ ਅਸਲ ਅਗਵਾਕਾਰ ਹੈ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਗ੍ਰਿਫਤਾਰ ਸ਼ੱਕੀ ਵਿਅਕਤੀਆਂ ਵਿਚ ਇਹ ਵਿਅਕਤੀ ਸ਼ਾਮਿਲ ਹੈ ਜਾਂ ਨਹੀਂ।